BREAKING NEWS
ਕਾਂਗਰਸ ਦਿਸ਼ਾਹੀਣ ਹੋ ਚੁੱਕੀ ਹੈ, ਪੰਜਾਬ ਦੇ ਮੁੱਦਿਆਂ ਦੀ ਬਜਾਏ ਆਪਸੀ ਲੜਾਈ ਵਿੱਚ ਰੁੱਝੀ ਹੋਈ ਹੈ: ਬਲਤੇਜ ਪੰਨੂ782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਪੰਜਾਬ ਵਿੱਚ ਲਿਆ ਰਿਹਾ ਹੈ ਸਿਹਤ ਕ੍ਰਾਂਤੀ: ਡਾ. ਬਲਬੀਰ ਸਿੰਘ ਫਿਲਮ 'ਸਤਲੁਜ' ਨੇ ਖਾਲੜਾ ਕਤਲ ਦੀ ਕਹਾਣੀ ਨੂੰ ਮੁੜ ਕੀਤਾ ਸੁਰਜੀਤ- ਖੋਜੀ ਪੱਤਰਕਾਰਤਾ ਕਰਨ ਵਾਲੇ ਸਤਿੰਦਰ ਬੈਂਸ ਨੇ ਘਟਨਾ ਨੂੰ ਕੀਤਾ ਯਾਦਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਬਣਾਉਣਾ ਸਾਡਾ ਸੰਕਲਪ: ਕੁਲਦੀਪ ਸਿੰਘ ਧਾਲੀਵਾਲਗੋਆ ਦਾ ਹੈਲਥ ਸਿਸਟਮ ਢਹਿ-ਢੇਰੀ, ਪੰਜਾਬ ਤੋਂ ਸਿੱਖਿਆ ਲੈ ਕੇ ਸੀਐਮ 10 ਲੱਖ ਦਾ ਹੈਲਥ ਇੰਸ਼ੋਰੈਂਸ ਦੇਣ- ਕੇਜਰੀਵਾਲਸਾਂਝਾ ਸੁਨੇਹਾ ਸੰਮੇਲਨ ਨੇ , ਇਨਫਲੂਐਂਸਰਾਂ ਅਤੇ ਸਰਕਾਰ ਨੂੰ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਮਜ਼ਬੂਤ ਕੀਤਾ

ਨੈਸ਼ਨਲ

15 ਜੁਲਾਈ ਨੂੰ ਯੂਕੇ ਸੰਸਦ ਵਿੱਚ ਹੋਵੇਗੀ ਸਿੱਖ ਵਕਾਲਤੀ ਮੁਹਿੰਮ; ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਦਾ ਉਠੇਗਾ ਮੁੱਦਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 05, 2026 09:16 PM

ਨਵੀਂ ਦਿੱਲੀ- ਯੂਕੇ ਵਿੱਚ ਮਈ ਦੇ ਮੱਧ ਤੋਂ ਬਾਅਦ ਸਿੱਖਾਂ ਵਿਰੁੱਧ ਵਧੇ ਨਫ਼ਰਤੀ ਅਪਰਾਧਾਂ ਅਤੇ ਸੱਜੇਪੰਥੀ ਗਰੁੱਪਾਂ ਵੱਲੋਂ ਫੈਲਾਈ ਜਾ ਰਹੀ ਸਿੱਖ ਵਿਰੋਧੀ ਨਫ਼ਰਤ ਦੇ ਮੱਦੇਨਜ਼ਰ 15 ਜੁਲਾਈ ਨੂੰ ਯੂਕੇ ਸੰਸਦ ਦੀ ਸੈਂਟਰਲ ਲੌਬੀ ਵਿੱਚ ਸਿੱਖ ਵਕਾਲਤੀ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਚੱਲਣ ਵਾਲੀ ਇਸ ਵਕਾਲਤੀ ਮੁਹਿੰਮ ਰਾਹੀਂ ਸੰਸਦ ਮੈਂਬਰਾਂ ਦਾ ਧਿਆਨ ਸਿੱਖ ਭਾਈਚਾਰੇ ਨਾਲ ਸਬੰਧਤ ਗੰਭੀਰ ਮੁੱਦਿਆਂ ਵੱਲ ਖਿੱਚਿਆ ਜਾਵੇਗਾ। ਸਿੱਖ ਫੈਡਰੇਸ਼ਨ (ਯੂਕੇ) ਦੇ ਬੀਪੀਓ ਭਾਈ ਦਬਿੰਦਰਜੀਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ, ਵਕਾਲਤੀ ਮੁਹਿੰਮ ਦੌਰਾਨ ਸਰਕਾਰੀ ਅਦਾਰਿਆਂ ਵਿੱਚ ਸ੍ਰੀ ਸਾਹਿਬ (ਕਿਰਪਾਨ) ਸਬੰਧੀ ਮੌਜੂਦ ਅਗਿਆਨਤਾ, ਗਲਤਫ਼ਹਿਮੀਆਂ ਅਤੇ ਸਿੱਖਾਂ ਨਾਲ ਹੋ ਰਹੇ ਭੇਦਭਾਵ ਦੇ ਮਾਮਲਿਆਂ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਇਸ ਉਪਰੰਤ ਦੁਪਹਿਰ 1:00 ਵਜੇ ਤੋਂ 3:00 ਵਜੇ ਤੱਕ ਸੰਸਦ ਦੇ ਇੱਕ ਕਮੇਟੀ ਕਮਰੇ ਵਿੱਚ ਹੋਣ ਵਾਲੀ ਬ੍ਰੀਫਿੰਗ ਦੌਰਾਨ ਸਿੱਖ ਨੈੱਟਵਰਕ ਵੱਲੋਂ ਮਈ ਦੇ ਮੱਧ ਤੋਂ ਬਾਅਦ ਵਾਪਰੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਬਾਰੇ ਕਰਵਾਏ ਗਏ ਸਰਵੇਖਣ ਦੇ ਨਤੀਜੇ ਅਤੇ ਬ੍ਰਿਟਿਸ਼ ਸਿੱਖ ਪਰਿਵਾਰਾਂ ਉੱਤੇ ਪਏ ਸਮਾਜਿਕ ਅਤੇ ਮਾਨਸਿਕ ਪ੍ਰਭਾਵਾਂ ਤੋਂ ਕਾਨੂੰਨ ਨਿਰਮਾਤਾਵਾਂ ਨੂੰ ਜਾਣੂ ਕਰਵਾਇਆ ਜਾਵੇਗਾ। ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਹਾਲੀਆ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਆਸਥਾ ਦੇ ਪ੍ਰਤੀਕਾਂ, ਖ਼ਾਸ ਕਰਕੇ ਸ੍ਰੀ ਸਾਹਿਬ, ਸਬੰਧੀ ਇੱਕ ਕਾਨੂੰਨੀ ਆਚਾਰ ਸੰਹਿਤਾ (ਸਟੇਟਟਰੀ ਕੋਡ ਆਫ ਪ੍ਰੈਕਟਿਸ) ਲਾਗੂ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਅਦਾਰਿਆਂ ਵਿੱਚ ਕਾਨੂੰਨ ਦੀ ਸਹੀ ਸਮਝ ਵਿਕਸਿਤ ਹੋਵੇਗੀ ਅਤੇ ਸਿੱਖਾਂ ਨਾਲ ਹੋਣ ਵਾਲੇ ਬੇਲੋੜੇ ਭੇਦਭਾਵ ਨੂੰ ਰੋਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਸਿੱਖ ਵਕਾਲਤੀ ਮੁਹਿੰਮ ਵਿੱਚ ਸ਼ਮੂਲੀਅਤ ਕਰਕੇ ਸਿੱਖ ਕੌਮ ਦੀ ਸਾਂਝੀ ਆਵਾਜ਼ ਨੂੰ ਯੂਕੇ ਸੰਸਦ ਤੱਕ ਪਹੁੰਚਾਇਆ ਜਾਵੇ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸੰਗਤ ਨੂੰ ਜਾਗਰੂਕ ਕਰਨ ਅਤੇ ਆਪਣੇ-ਆਪਣੇ ਖੇਤਰਾਂ ਦੇ ਸੰਸਦ ਮੈਂਬਰਾਂ (ਐਮਪੀਜ਼) ਨੂੰ ਸਿੱਖ ਭਾਈਚਾਰੇ ਦੀਆਂ ਮੰਗਾਂ ਦੇ ਸਮਰਥਨ ਵਿੱਚ ਲਿਖਣ ਲਈ ਵੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਗਈ ਹੈ।

Have something to say? Post your comment

 
 
 
 

ਨੈਸ਼ਨਲ

4 ਜੁਲਾਈ 1955 ਦੀ ਯਾਦ ਵਿੱਚ ਦੁਨੀਆ ਭਰ ਵਿੱਚ ਗੂੰਜਿਆ ਸਿੱਖ ਰੋਸ

ਐਂਗਰੀ ਮੈਨ ਪਰਮਜੀਤ ਸਿੰਘ 'ਪੰਮਾ' 'ਤੇ ਆਧਾਰਿਤ 10ਵਾਂ ਗੀਤ "ਪੰਮਾ ਬਿਨਾਂ ਧਰਨਾ ਸਫਲ ਨਹੀਂ" ਕੀਤਾ ਗਿਆ ਰਿਲੀਜ਼

ਮਾਨਸੂਨ ਸੈਸ਼ਨ ਦੌਰਾਨ ਸੰਸਦ 'ਚ ਮਚੇਗਾ ਘਮਾਸਾਨ

ਚੰਡੀਗੜ੍ਹ ਵਿੱਚ 24 ਘੰਟਿਆਂ ਦੇ ਅੰਦਰ ਦੂਜੀ ਇਮਾਰਤ ਡਿੱਗੀ, ਕਈਆਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ

ਝੂਠੀਆਂ ਰਾਜਨੀਤਿਕ ਲਹਿਰਾਂ ਤੋਂ ਬਚਦਿਆਂ, ਸਮਾਨਤਾ ਦੀ ਲੜਾਈ ਨੂੰ ਕੀਤਾ ਜਾਏ ਮਜ਼ਬੂਤ: ਜੀਵਨ ਸਿੰਘ ਤਾਮਿਲ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਗਿਆ ਵਿਸ਼ਾਲ ਗੁਰੂ ਕਾ ਲੰਗਰ

1955 ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਭਾਰਤੀ ਫੌਜੀ ਕਾਰਵਾਈ ਦੀ ਯਾਦ ਵਿੱਚ ਆਕਲੈਂਡ ਵਿਖੇ ਭਾਰੀ ਰੋਸ ਪ੍ਰਦਰਸ਼ਨ

ਬਗਲ ਮੇ ਛੁਰੀ ਮੂੰਹ ਮੇ ਰਾਮ ਕਾਂਗਰਸ ਦਾ ਆਰਐਸਐਸ ਤੇ ਜਵਾਬੀ ਹਮਲਾ

ਮੁੰਬਈ ਹਾਈ ਕੋਰਟ ਵੱਲੋਂ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਛੋਟ ਬਰਕਰਾਰ ਰੱਖਣ ਦਾ ਫ਼ੈਸਲਾ ਸਵਾਗਤਯੋਗ: ਸੰਤ ਮੀਤ ਸਿੰਘ

ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਚਰਚਾ ਕੀਤੀ - ਸੁਖਜਿੰਦਰ ਸਿੰਘ ਰੰਧਾਵਾ